'ਟਰੰਪ ਤਾਂ WHO ਤੇ ਹੀ ਤਪਿਆ ਫਿਰਦਾ | Donald Trump | World Health Organization'

'ਟਰੰਪ ਤਾਂ WHO ਤੇ ਹੀ ਤਪਿਆ ਫਿਰਦਾ | Donald Trump | World Health Organization'
04:46 Feb 10, 2024
'ਟਰੰਪ ਤਾਂ WHO ਤੇ ਹੀ ਤਪਿਆ ਫਿਰਦਾ | Donald Trump | World Health Organization  #WorldHealthOrganization #DonaldTrump #Codi19  ਇਹਨਾਂ ਦਿਨਾਂ ਵਿਚ ਸੁਰਖੀਆਂ ਵਿਚ ਹੈ ਕੋਰੋਨਾ ਵਾਇਰਸ ਤੇ ਦੁਨੀਆਭਰ ਦੇ ਲੋਕ ਇਸ ਮਹਾਮਾਰੀ ਤੋਂ ਡਰਦੇ ਰੱਬ ਅੱਗੇ ਅਰਦਾਸ ਕਰ ਰਹੇ ਕਿ ਰੱਬ ਇਸ ਬਿਮਾਰੀ ਤੋਂ ਬਚਾਈਂ। ਬਿਮਾਰੀਆਂ ਬਾਰੇ,ਸਿਹਤ ਬਾਰੇ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਹੈ WHO ਯਾਨੀ World Helath Organization ਜੋ ਕਿ ਦੁਨੀਆਭਰ ਵਿਚ ਸਿਹਤ ਸਬੰਧੀ ਫੈਸਲੇ ਲੈਂਦੀ ਹੈ,ਦੁਨੀਆ ਭਰ ਦੇ ਮੁਲਕਾਂ ਨੂੰ ਸਲਾਹ-ਮਦਦ ਦਿੰਦੀ ਹੈ ਤੇ ਹੋਰ ਵੀ ਕਾਫੀ ਕਾਰਜ ਕਰਦੀ ਹੈ। ਪਰ ਕੋਰੋਨਾ ਬਿਮਾਰੀ ਕਰਕੇ WHO ਤੇ ਇਹਨਾਂ ਦਿਨਾਂ ਵਿਚ ਸਵਾਲ ਉੱਠਣੇ ਸ਼ੁਰੂ ਹੋਏ ਹਨ ਤੇ ਇਹਨਾਂ ਸਵਾਲਾਂ ਦੀ ਸ਼ੁਰੂਆਤ ਅਮਰੀਕਾ ਨੇ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੁਝ ਦਿਨ ਪਹਿਲਾਂ WHO ਤੇ ਸਵਾਲ ਖੜੇ ਕੀਤੇ ਸਨ ਅਤੇ ਟਰੰਪ ਨੇ ਕਿਹਾ ਸੀ ਕਿ ਦੁਨੀਆਂ ਦੇ ਸਭ ਦੇਸ਼ਾਂ ਤੋਂ ਵੱਧ ਫੰਡ ਅਮਰੀਕਾ WHO ਨੂੰ ਦਿੰਦਾ ਹੈ ਪਰ ਫੇਰ ਵੀ WHO ਚੀਨ ਤੇ ਕੇਂਦਰਿਤ ਹੈ। ਟਰੰਪ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਆਪਣੀ ਮੁੱਖ ਜ਼ਿੰਮੇਵਾਰੀ ਵਿਚ ਨਾਕਾਮ ਰਹੀ ਹੈ ਅਤੇ ਇਸ ਲਈ ਉਸਨੂੰ ਜ਼ਿੰਮੇਵਾਰ ਤੈਅ ਕੀਤਾ ਜਾਣਾ ਜ਼ਰੂਰੀ ਹੈ। ਟਰੰਪ ਨੇ ਦੋਸ਼ ਲਾਇਆ ਕਿ ਸੰਸਥਾ ਨੇ ਵਾਇਰਸ ਬਾਰੇ ਚੀਨ ਦੀ ਗਲਤ ਜਾਣਕਾਰੀ ਨੂੰ ਉਤਸ਼ਾਹਿਤ ਕੀਤਾ ਜਿਸ ਕਰਕੇ ਇਹ ਵਾਇਰਸ ਇਸ ਵੱਡੇ ਪੱਧਰ ਤਕ ਫੈਲਿਆ। ਇੱਕ ਰਿਪੋਰਟ ਮੁਤਾਬਕ ਅਮਰੀਕਾ 400 ਮਿਲੀਅਨ ਅਮਰੀਕੀ ਡਾਲਰ ਦਾ ਫੰਡ ਹਰ ਸਾਲ WHO ਨੂੰ ਦਿੰਦਾ ਹੈ ਜੋ 30,622,600,000.00 ਭਾਰਤੀ ਰੁਪਈਆ ਬਣਦਾ ਹੈ ਯਾਨੀ ਤੀਹ ਅਰਬ,ਬਾਹਟ ਕਰੋੜ ਤੇ ਛੱਬੀ ਲੱਖ ਰੁਪਈਆ।    ਟਰੰਪ ਦਾ ਇਲਜਾਮ ਸੀ ਕਿ WHO ਨੇ ਸਮਾਂ ਰਹਿੰਦੇ ਸਾਨੂੰ ਸੁਚੇਤ ਨਹੀਂ ਕੀਤਾ ਕਿ ਕੋਰੋਨਾ ਵਾਇਰਸ ਕਿੰਨਾ ਘਾਤਕ ਹੈ ਤੇ ਕਿੰਨੀ ਤੇਜ਼ੀ ਫੈਲਦਾ ਹੈ। ਟਰੰਪ ਅਨੁਸਾਰ ਉਸਨੇ ਖ਼ੁਦ ਆਪਣੇ ਪੱਧਰ ਤੇ ਚੀਨ ਦੀਆਂ ਫਲਾਈਟਾਂ ਤੇ ਰੋਕ ਲਾਈ ਜਦਕਿ WHO ਵੱਲੋਂ ਇਸ ਬਾਰੇ ਸਮਾਂ ਰਹਿੰਦੇ ਦੱਸਣਾ ਫਰਜ ਬਣਦਾ ਸੀ। ਅਮਰੀਕੀ ਰਾਸ਼ਟਰਪਤੀ ਵੱਲੋਂ ਕਹਿ ਦਿੱਤਾ ਗਿਆ ਕਿ ਹੁਣ ਅਮਰੀਕਾ WHO ਦੇ ਫੰਡ ਰੋਕੇਗਾ ਤੇ ਕੋਈ ਫੰਡ WHO ਨੂੰ ਨਹੀਂ ਦੇਵੇਗਾ। ਭਾਵੇਂ ਕਿ ਇਹ ਵੇਲਾ ਅਜਿਹਾ ਕਰਨ ਦਾ ਨਹੀਂ ਹੈ ਪਰ ਟਰੰਪ ਆਪਣੀ ਜਗਾ ਸਹੀ ਵੀ ਕਿਹਾ ਸਕਦਾ ਹੈ। ਹੁਣ ਅਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਵੀ ਟਰੰਪ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਹੋਰ ਵੀ ਚਰਚਾ ਸਾਰੀ ਦੁਨੀਆਂ ਵਿੱਚ ਚੱਲ ਰਹੀ ਹੈ ਕਿ WHO ਵੱਲੋਂ ਕੋਵਿਡ-19 ਨੂੰ ਮਹਾਮਾਰੀ ਐਲਾਨ ਕਰਨ ਵਿੱਚ ਬਹੁਤ ਦੇਰੀ ਕੀਤੀ ਗਈ ਹੈ। ਦਸੰਬਰ 2019 ਤੱਕ ਵਾਇਰਸ ਬਾਰੇ ਤੇ ਇਸਦੇ ਬੰਦੇ ਤੋਂ ਬੰਦੇ ਤੱਕ ਫੈਲਣ ਬਾਰੇ ਅਤੇ ਫੈਲਣ ਦੀ ਰਫ਼ਤਾਰ ਬਾਰੇ WHO ਨੂੰ ਜਾਣਕਾਰੀ ਹੋ ਗਈ ਸੀ ਜਦਕਿ ਇਸਨੂੰ ਮਹਾਮਾਰੀ ਮਾਰਚ ਵਿੱਚ ਐਲਾਨਿਆਂ ਗਿਆ,ਤੇ ਉਦੋਂ ਤੱਕ ਬੜੀ ਦੇਰ ਹੋ ਗਈ ਸੀ। ਇਸਤੋਂ ਇਲਾਵਾ ਕੋਰੋਨਾ ਬਾਰੇ ਕਈ ਤਰਾਂ ਦੀਆ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ। ਕਦੇ ਇਹ ਕਿਹਾ ਜਾਂਦਾ ਰਿਹਾ ਕਿ ਇਹ ਹਵਾ ਰਾਹੀਂ ਨਹੀਂ ਫੈਲਦਾ,ਸਿਰਫ ਛੂਹਣ ਨਾਲ ਫੈਲਦਾ। ਕਦੇ ਕਿਹਾ ਜਾਂਦਾ ਰਿਹਾ ਕਿ ਹਵਾ ਰਾਹੀਂ ਫੈਲਦਾ ਹੈ। ਇਸਤੋਂ ਬਾਅਦ ਕੋਰੋਨਾ ਦੇ ਲੱਛਣ ਬਾਰੇ ਵੀ ਕਈ ਤਰਾਂ ਦੀਆਂ ਅਫਵਾਹਾਂ ਚਲੀਆਂ ਕਿ ਇਹ ਗਰਮੀ ਵਿਚ ਖਤਮ ਹੋ ਜਾਣਾ,ਫਿਰ ਖਬਰਾਂ ਆਈਆਂ ਕਿ ਕੋਰੋਨਾ ਤੇ ਗਰਮੀ ਦਾ ਅਸਰ ਕੋਈ ਨਹੀਂ। ਫਿਰ ਖਬਰਾਂ ਆਈਆਂ ਕਿ ਚੀਨ ਵਲੋਂ ਇਹ ਵਾਇਰਸ ਜਾਣਕੇ ਛੱਡਿਆ ਗਿਆ ਹੈ,ਜਦੋਂ ਚੀਨ ਨੇ ਆਪਣੇ ਦੇਸ਼ ਚੋਂ Lockdown ਖੋਲਿਆ ਤਾਂ ਇਹ ਖਬਰਾਂ ਤੇ ਸ਼ੱਕ ਹੋਰ ਵੱਧ ਗਿਆ। ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਇਹ ਸਭ ਮਨੁੱਖੀ ਸਰੀਰ ਨੂੰ ਕੰਟਰੋਲ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਜੋ 5G 6G ਚਲਾਇਆ ਜਾ ਸਕੇ। ਕਈ ਪੰਜਾਬੀ ਚੈਨਲਾਂ ਤੇ ਵੀ ਕੁਝ ਡਾਕਟਰਾਂ ਵਲੋਂ ਇਹ ਖੁਲਾਸੇ ਹੋਏ ਕਿ ਕੋਰੋਨਾ ਆਮ ਬਿਮਾਰੀ ਹੈ,ਇਸਨੂੰ ਵੱਡੀ ਬਿਮਾਰੀ ਬਣਾਕੇ ਕਮਾਈ ਤੇ ਬਿਜਨੈੱਸ ਕੀਤਾ ਜਾ ਰਿਹਾ ਹੈ।             ਜੇ WHO ਵਿਸ਼ਵ ਪੱਧਰ ਦੀ ਸੰਸਥਾ ਦਾ ਰੁਤਬਾ ਰੱਖਦਾ ਹੈ ਤੇ ਸਾਰੇ ਵਿਸ਼ਵ ਦੇ ਦੇਸ਼ ਇੱਕ ਬਜਟ WHO ਵਾਸਤੇ ਰੱਖਦੇ ਹਨ ਤਾਂ ਵਿਸ਼ਵ ਪ੍ਰਤੀ ਜਵਾਬਦੇਹੀ ਤਾਂ ਬਣੇਗੀ। ਚੀਨ ਬੇਸ਼ੱਕ ਆਪਣੀ ਹਰ ਗਤੀਵਿਧੀ ਨੂੰ ਦੁਨੀਆਂ ਤੋਂ ਛੁਪਾ ਲਵੇ ਪਰ ਸਿਹਤ ਦੇ ਮਾਮਲੇ ਵਿੱਚ ਆਂਕੜੇ WHO ਤੋਂ ਛੁਪਾ ਲੈਣਾ ਜਾਂ WHO ਵੱਲੋਂ ਸਹੀ ਆਂਕੜਾ ਪੇਸ਼ ਨਾ ਕਰ ਪਾਉਣਾ ਜਾਂ ਨਾ ਪ੍ਰਾਪਤ ਕਰ ਪਾਉਣਾ WHO ਦੀ ਭਰੋਸੇਯੋਗਤਾ ਤੇ ਸਵਾਲ ਤਾਂ ਖੜੇ ਕਰੇਗਾ ਹੀ ਕਰੇਗਾ। ਜੇ WHO ਦੂਜੇ ਦੇਸ਼ਾਂ ਦੇ ਅੰਕੜੇ ਸਹੀ ਅੰਕੜੇ ਹਰ ਰੋਜ ਲੈ ਸਕਦਾ ਤਾਂ ਚੀਨ ਦੇ ਕਿਉਂ ਨਹੀਂ ? ਜੇ ਚੀਨ ਤੋਂ ਆਂਕੜਾ ਲੈਣ ਵਿੱਚ WHO ਅਸਮਰੱਥ ਹੈ ਤਾਂ ਉਹ ਵਿਸ਼ਵ ਪੱਧਰੀ ਸੰਸਥਾ ਹੈ ਹੀ ਨਹੀੰ !! ਵਿਸ਼ਵ ਪੱਧਰੀ ਸੰਸਥਾ ਹੋਣ ਦਾ ਰੁਤਬਾ ਉਹ ਰੱਖਦਾ ਹੀ ਨਹੀਂ !!  ਵੈਸੇ ਤਾਂ WHO ਕੀ ਕਰਦਾ ਕੀ ਨਹੀੰ ਕਰਦਾ ਐਨਾ ਬਜਟ ਪ੍ਰਾਪਤ ਕਰਕੇ ਕੋਈ ਨਹੀੰ ਪੁੱਛਦਾ , WHO ਬਹੁਤ ਸਾਰੇ ਦੇਸ਼ਾਂ ਵਿੱਚ ਸਿਹਤ ਸੰਬੰਧੀ ਕੰਮ ਕਰਦਾ ਹੈ ਅਤੇ ਸਮੇਂ ਸਮੇਂ ਤੇ ਦੁਨੀਆ ਨੂੰ ਵੱਖ ਵੱਖ ਸਿਹਤ ਸੰਬੰਧੀ ਖਤਰਿਆਂ ਤੋਂ ਜਾਣੂ ਕਰਵਾਉਂਦਾ ਰਹਿੰਦਾ ਹੈ। ਪਰ ਮਹਾਮਾਰੀ ਦਾ ਸਮਾਂ WHO ਵਾਸਤੇ ਪਰਖ ਦੀ ਘੜੀ ਸੀ ਜਿਸ ਦੌਰਾਨ ਉਸਦੇ ਰਵੱਈਏ ਨੇ ਸਵਾਲ ਪੈਦਾ ਕਰ ਦਿੱਤੇ ਹਨ। ਭਵਿੱਖ ਵਿੱਚ ਜੇ WHO ਨੇ ਵਿਸ਼ਵ ਦਾ ਭਰੋਸਾ ਬਰਕਰਾਰ ਰੱਖਣਾ ਤੇ ਵਿਸ਼ਵ ਦੀ ਸਿਹਤ ਮਾਮਲਿਆਂ ਵਿੱਚ ਅਗਵਾਈ ਕਰਨੀ ਹੈ ਤਾਂ ਉਸਨੂੰ ਹਰੇਕ ਦੇਸ਼ ਤੋਂ ਸਿਹਤ ਸੰਬੰਧੀ ਅੰਕੜੇ ਲੈਣ ਯੋਗ ਹੋਣਾ ਪਵੇਗਾ। ਅੰਕੜੇ ਲੈਣ ਦੀ ਹਿੰਮਤ ਤੇ ਸ਼ਕਤੀ ਰੱਖਣੀ ਰੱਖਣੀ ਪਵੇਗੀ।   ਬਾਕੀ ਇਹ ਦਸਦੀਏ ਕਿ ਕੋਰੋਨਾ ਨੂੰ Medical War ਵੀ ਮੰਨਿਆ ਜਾ ਰਿਹਾ ਹੈ ਜੋ ਚੀਨ ਵਲੋਂ ਸ਼ੁਰੂ ਕੀਤੀ ਗਈ ਤਾਂ ਜੋ ਅਮਰੀਕਾ ਦੇ ਗਲਬੇ ਨੂੰ ਦੁਨੀਆ ਤੋਂ ਹਟਾਇਆ ਜਾ ਸਕੇ। ਇਸਤੋਂ ਇਲਾਵਾ ਚੀਨ ਕਿਉਂਕਿ ਇੱਕ ਨਾਸਤਕ ਦੇਸ਼ ਹੈ,ਦੂਜੇ ਪਾਸੇ WHO ਦਾ ਮੁਖੀ ਟੈਡਰੋਸ ਅਧਾਨਮ ਵੀ ਨਾਸਤਕ ਹੈ ਸੋ ਉਸਦਾ ਚੀਨ ਵਲ ਝੁਕਾ ਹੋਣਾ ਲਾਜਮੀ ਹੈ। ਬਾਕੀ ਟਰੰਪ ਦਾ ਇਹ ਫੈਸਲਾ ਭਵਿੱਖ ਵਿਚ ਕਿਵੇਂ ਰਹਿੰਦਾ ਇਹ ਦੇਖਣ ਵਾਲੀ ਗੱਲ ਹੋਵਗੀ,ਪਰ WHO ਦੀਆਂ ਗਲਤੀਆਂ ,ਇਸ ਵੱਡੀ ਸੰਸਥਾ ਤੇ ਸਵਾਲ ਉੱਠਣੇ ਚੰਗੀ ਗੱਲ ਨਹੀਂ ਹੈ।    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)   Subscribe Our Youtube Channel for Daily Updates and New Videos.  Andriod Download With Google Playstore - https://play.google.com/store/apps/details?id=com.surkhabtv.news  Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com  ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO  ** Subscribe and Press Bell Icon also to get Notification on Your Phone **' 

Tags: update , house , Lockdown , China , News , Covid-19 , breaking news , coronavirus , Travel , trump , Money , curve , europe , trending news , white , today , Pandemic , ABC News , punjab , today news , funding , President , WHO , warning , Wuhan , novel coronavirus , briefing , Press Briefing , World Health Organization , abp sanjha , surkhab tv , rozana sposksman

See also:

comments

Characters